ਇਫਕੋ ਨੈਨੋ ਡੀਏਪੀ ਸਾਰੀਆਂ ਫਸਲਾਂ ਲਈ ਉਪਲਬਧ ਨਾਈਟ੍ਰੋਜਨ (ਐਨ) ਅਤੇ ਫਾਸਫੋਰਸ (ਪੀ2ਓ5) ਦਾ ਇੱਕ ਕੁਸ਼ਲ ਸਰੋਤ ਹੈ ਅਤੇ ਖੜ੍ਹੀਆਂ ਫਸਲਾਂ ਵਿੱਚ ਨਾਈਟ੍ਰੋਜਨ ਅਤੇ ਫਾਸਫੋਰਸ ਦੀ ਕਮੀ ਨੂੰ ਠੀਕ ਕਰਨ ਵਿੱਚ ਮਦਦ ਕਰਦਾ ਹੈ। ਨੈਨੋ ਡੀਏਪੀ ਫਾਰਮੂਲੇਸ਼ਨ ਵਿੱਚ ਨਾਈਟ੍ਰੋਜਨ (8.0% N w/v) ਅਤੇ ਫਾਸਫੋਰਸ (16.0% P2O5 w/v) ਸ਼ਾਮਲ ਹਨ। ਨੈਨੋ ਡੀਏਪੀ (ਤਰਲ) ਦੇ ਕਣ ਦਾ ਆਕਾਰ 100 ਨੈਨੋਮੀਟਰ (ਐਨਐਮ) ਤੋਂ ਵੀ ਘੱਟ ਹੈ ਜਿਸ ਨਾਲ ਇਸ ਦਾ ਸਤਹੀ ਖੇਤਰਫਲ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਅਤੇ ਇਸ ਨਾਲ ਹੀ ਇਸਦੀ ਉਪਲਬੱਧਤਾ ਵੀ ਵੱਧ ਜਾਂਦੀ ਹੈ। ਇਸ ਛੋਟੇ ਆਕਾਰ ਦੇ ਕਰਕੇ ਨੈਨੋ ਡੀਏਪੀ ਬੀਜ ਦੀ ਸਤ੍ਹਾ ਤੋਂ ਜਾਂ ਸਟੋਮਾਟਾ ਰਾਹੀਂ ਜਾਂ ਪੌਦਿਆਂ ਉੱਪਰਲੇ ਹੋਰ ਸੁਰਾਖਾਂ ਰਾਹੀਂ ਆਸਾਨੀ ਨਾਲ ਦਾਖਲ ਹੋ ਜਾਂਦਾ ਹੈ। ਨੈਨੋ ਡੀਏਪੀ ਵਿੱਚ ਨਾਈਟ੍ਰੋਜਨ ਅਤੇ ਫਾਸਫੋਰਸ ਦੇ ਨੈਨੋ ਕਲੱਸਟਰ ਬਾਇਓ-ਪੋਲੀਮਰ ਅਤੇ ਹੋਰ ਸਹਾਇਕ ਪਦਾਰਥਾਂ ਨਾਲ ਕਾਰਜਸ਼ੀਲ ਹੁੰਦੇ ਹਨ। ਪੌਦਾ ਪ੍ਰਣਾਲੀ ਦੇ ਅੰਦਰ ਨੈਨੋ ਡੀਏਪੀ ਆਸਾਨੀ ਨਾਲ ਫੈਲ ਕੇ ਬਿਹਤਰ ਤਰੀਕੇ ਨਾਲ ਕੰਮ ਕਰਦਾ ਹੈ ਜਿਸ ਕਰਕੇ ਬੀਜ ਦਾ ਚੰਗਾ ਪੁਗਾਰ, ਵਧੇਰੇ ਕਲੋਰੋਫਿਲ, ਪ੍ਰਕਾਸ਼ ਸੰਸ਼ਲੇਸ਼ਣ ਕੁਸ਼ਲਤਾ, ਬਿਹਤਰ ਗੁਣਵੱਤਾ ਅਤੇ ਫਸਲ ਦੀ ਪੈਦਾਵਾਰ ਵਿੱਚ ਵਾਧਾ ਹੁੰਦਾ ਹੈ। ਇਸ ਤੋਂ ਇਲਾਵਾ, ਨੈਨੋ ਡੀਏਪੀ ਸਟੀਕ ਅਤੇ ਟਾਰਗੇਟ ਐਪਲੀਕੇਸ਼ਨ ਦੁਆਰਾ ਵਾਤਾਵਰਣ ਨੂੰ ਨੁਕਸਾਨ ਪਹੁੰਚਾਏ ਬਿਨਾਂ ਫਸਲ ਦੀ ਪੋਸ਼ਣ ਸੰਬੰਧੀ ਲੋੜਾਂ ਨੂੰ ਪੂਰਾ ਕਰਦਾ ਹੈ। ਹੋਰ ਪੜ੍ਹੋ +
ਨੈਨੋ ਡੀਏਪੀ (ਤਰਲ) ਇੱਕ ਨਵੀਂ ਨੈਨੋ ਖਾਦ ਹੈ ਜੋ 2 ਮਾਰਚ 2023 ਨੂੰ ਐੱਫਸੀਓ (1985), ਭਾਰਤ ਸਰਕਾਰ ਦੇ ਅਧੀਨ ਨੋਟੀਫਾਈ ਕੀਤੀ ਗਈ ਸੀ। ਨੈਨੋ ਡੀਏਪੀ (ਤਰਲ) ਸਵਦੇਸ਼ੀ ਅਤੇ ਗੈਰ-ਸਬਸਿਡੀ ਵਾਲੀ ਖਾਦ ਹੈ। ਖੇਤ ਦੀਆਂ ਅਨੁਕੂਲ ਹਾਲਤਾਂ ਵਿੱਚ ਇਸਦੀ ਪੌਸ਼ਕ ਤੱਤ ਉਪਯੋਗ ਕੁਸ਼ਲਤਾ 90 ਪ੍ਰਤੀਸ਼ਤ ਤੋਂ ਵੱਧ ਹੈ।
ਨੈਨੋ ਡੀਏਪੀ ਤਰਲ ਨੂੰ ਬੀਜ ਪ੍ਰਾਈਮਰ, ਗ੍ਰੋਥ ਪ੍ਰੋਮੋਟਰ ਅਤੇ ਉਪਜ ਬੂਸਟਰ ਵਜੋਂ ਵਰਤਿਆ ਜਾ ਸਕਦਾ ਹੈ।
ਜਦੋਂ ਨੈਨੋ ਡੀਏਪੀ ਨੂੰ ਬੀਜ ਜਾਂ ਜੜ੍ਹ ਸੋਧ ਰਾਹੀਂ ਇਸਤੇਮਾਲ ਕੀਤਾ ਜਾਂਦਾ ਹੈ, ਤਾਂ ਬਾਇਓਪੌਲੀਮਰਸ ਅਤੇ ਸਰਫੈਕਟੈਂਟ ਬੀਜ ਜਾਂ ਜੜ੍ਹ ਦੇ ਅੰਦਰ ਨਾਈਟ੍ਰੋਜਨ ਅਤੇ ਫਾਸਫੋਰਸ ਨੂੰ ਦਾਖ਼ਲ ਹੋਣ ਵਿਚ ਮਦਦ ਕਰਦੇ ਹਨ। ਇਸ ਨਾਲ ਫ਼ਸਲ ਦਾ ਵਿਕਾਸ ਛੇਤੀ ਸ਼ੁਰੂ ਹੋ ਜਾਂਦਾ ਹੈ।
ਜਦੋਂ ਪੱਤਿਆਂ 'ਤੇ ਛਿੜਕਾਅ ਕੀਤਾ ਜਾਂਦਾ ਹੈ, ਤਾਂ ਨੈਨੋ ਡੀਏਪੀ ਵਿਚਲਾ ਫਾਸਫੋਰਸ ਫਲੋਏਮ ਦੁਆਰਾ ਪੌਦੇ ਦੇ ਆਲੇ ਦੁਆਲੇ ਆਸਾਨੀ ਨਾਲ ਪਹੁੰਚ ਜਾਂਦਾ ਹੈ ਅਤੇ ਫੈਲ ਜਾਂਦਾ ਹੈ।
ਜਦੋਂ ਕਿ ਸਟੋਮਾਟਾ ਵਿੱਚ ਪਹੁੰਚਣ ਤੋਂ ਬਾਅਦ ਨਾਈਟ੍ਰੋਜਨ ਦਾ ਐਮਾਈਡ ਰੂਪ ਯੂਰੇਸ ਐਂਜ਼ਾਈਮ ਦੁਆਰਾ ਕਿਰਿਆਸ਼ੀਲ ਹੋ ਜਾਂਦਾ ਹੈ ਅਤੇ ਫਿਰ ਅਮੋਨੀਆ ਅਤੇ ਨਾਈਟ੍ਰੇਟ ਵਿੱਚ ਬਦਲ ਜਾਂਦਾ ਹੈ ਜਿਸਦੇ ਨਤੀਜੇ ਵਜੋਂ ਪ੍ਰੋਟੀਨ ਸੰਸਲੇਸ਼ਣ ਅਤੇ ਪੌਦੇ ਦੀਆਂ ਹੋਰ ਪ੍ਰਣਾਲੀਆਂ ਵਿਚ ਨਾਈਟ੍ਰੋਜਨ ਦੀ ਉਪਲਬਧਤਾ ਹੁੰਦੀ ਹੈ।
IFFCO Nano DAP ਭਾਰਤ ਸਰਕਾਰ ਦੇ ਬਾਇਓਟੈਕਨਾਲੋਜੀ ਵਿਭਾਗ ਦੁਆਰਾ OECD ਟੈਸਟਿੰਗ ਦਿਸ਼ਾ-ਨਿਰਦੇਸ਼ਾਂ (TGs) ਅਤੇ ਨੈਨੋ ਐਗਰੀ-ਇਨਪੁਟਸ (NAIPs) ਅਤੇ ਭੋਜਨ ਉਤਪਾਦਾਂ ਦੀ ਜਾਂਚ ਲਈ ਦਿਸ਼ਾ-ਨਿਰਦੇਸ਼ਾਂ ਨਾਲ ਸਮਕਾਲੀ ਹੈ। ਸੁਤੰਤਰ ਤੌਰ 'ਤੇ, ਨੈਨੋ ਡੀਏਪੀ ਦੀ ਜਾਂਚ ਕੀਤੀ ਗਈ ਹੈ ਅਤੇ ਐਨਏਬੀਐਲ-ਪ੍ਰਵਾਨਿਤ ਅਤੇ ਜੀਐਲਪੀ ਪ੍ਰਮਾਣਿਤ ਪ੍ਰਯੋਗਸ਼ਾਲਾਵਾਂ ਦੁਆਰਾ ਬਾਇਓ-ਪ੍ਰਭਾਵਕਤਾ, ਬਾਇਓ-ਸੁਰੱਖਿਆ- ਜ਼ਹਿਰੀਲੇਪਨ ਅਤੇ ਵਾਤਾਵਰਣ ਅਨੁਕੂਲਤਾ ਨਾਲ ਪ੍ਰਮਾਣਿਤ ਕੀਤਾ ਗਿਆ ਹੈ। ਇਫਕੋ ਨੈਨੋ ਖਾਦ ਨੈਨੋ ਟੈਕਨਾਲੋਜੀ ਜਾਂ ਨੈਨੋ ਸਕੇਲ ਐਗਰੀ-ਇਨਪੁਟਸ ਨਾਲ ਸਬੰਧਤ ਸਾਰੇ ਮੌਜੂਦਾ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਦਿਸ਼ਾ-ਨਿਰਦੇਸ਼ਾਂ ਨੂੰ ਪੂਰਾ ਕਰਦੇ ਹਨ। FCO 1985 ਦੇ ਅਨੁਸੂਚੀ VII ਵਿੱਚ ਨੈਨੋ-ਖਾਦ ਜਿਵੇਂ ਕਿ ਨੈਨੋ ਡੀਏਪੀ ਨੂੰ ਸ਼ਾਮਲ ਕਰਨ ਦੇ ਨਾਲ, ਇਸਦਾ ਉਤਪਾਦਨ ਇਫਕੋ ਦੁਆਰਾ ਸ਼ੁਰੂ ਕੀਤਾ ਗਿਆ ਹੈ ਤਾਂ ਜੋ ਕਿਸਾਨ ਅੰਤ ਵਿੱਚ ਨੈਨੋ ਤਕਨਾਲੋਜੀ ਦੇ ਵਰਦਾਨ ਤੋਂ ਲਾਭ ਉਠਾ ਸਕਣ। ਇਹ ਨੈਨੋ ਖਾਦਾਂ ਦੇ ਕਾਰਨ 'ਆਤਮਨਿਰਭਰ ਭਾਰਤ' ਅਤੇ 'ਆਤਮਨਿਰਭਰ ਕ੍ਰਿਸ਼ੀ' ਦੇ ਸੰਦਰਭ ਵਿੱਚ ਸਵੈ-ਨਿਰਭਰਤਾ ਦੀ ਦਿਸ਼ਾ ਵਿੱਚ ਇੱਕ ਕਦਮ ਹੋਵੇਗਾ।