IFFCO Nano Urea is now available for purchase. Click here to know more

ਕਿਸਾਨ ਦਾ ਕੋਨਾ

ਨੈਨੋ ਡੀਏਪੀ ਦੇ ਬਾਰੇ

IFFCO COMPLETE APPLICATION GUIDE

ਇਫਕੋ ਨੈਨੋ ਡੀਏਪੀ ਸਾਰੀਆਂ ਫਸਲਾਂ ਲਈ ਉਪਲਬਧ ਨਾਈਟ੍ਰੋਜਨ (ਐਨ) ਅਤੇ ਫਾਸਫੋਰਸ (ਪੀ2ਓ5) ਦਾ ਇੱਕ ਕੁਸ਼ਲ ਸਰੋਤ ਹੈ ਅਤੇ ਖੜ੍ਹੀਆਂ ਫਸਲਾਂ ਵਿੱਚ ਨਾਈਟ੍ਰੋਜਨ ਅਤੇ ਫਾਸਫੋਰਸ ਦੀ ਕਮੀ ਨੂੰ ਠੀਕ ਕਰਨ ਵਿੱਚ ਮਦਦ ਕਰਦਾ ਹੈ। ਨੈਨੋ ਡੀਏਪੀ ਫਾਰਮੂਲੇਸ਼ਨ ਵਿੱਚ ਨਾਈਟ੍ਰੋਜਨ (8.0% N w/v) ਅਤੇ ਫਾਸਫੋਰਸ (16.0% P2O5 w/v) ਸ਼ਾਮਲ ਹਨ। ਨੈਨੋ ਡੀਏਪੀ (ਤਰਲ) ਦੇ ਕਣ ਦਾ ਆਕਾਰ 100 ਨੈਨੋਮੀਟਰ (ਐਨਐਮ) ਤੋਂ ਵੀ ਘੱਟ ਹੈ ਜਿਸ ਨਾਲ ਇਸ ਦਾ ਸਤਹੀ ਖੇਤਰਫਲ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਅਤੇ ਇਸ ਨਾਲ ਹੀ ਇਸਦੀ ਉਪਲਬੱਧਤਾ ਵੀ ਵੱਧ ਜਾਂਦੀ ਹੈ। ਇਸ ਛੋਟੇ ਆਕਾਰ ਦੇ ਕਰਕੇ ਨੈਨੋ ਡੀਏਪੀ ਬੀਜ ਦੀ ਸਤ੍ਹਾ ਤੋਂ ਜਾਂ ਸਟੋਮਾਟਾ ਰਾਹੀਂ ਜਾਂ ਪੌਦਿਆਂ ਉੱਪਰਲੇ ਹੋਰ ਸੁਰਾਖਾਂ ਰਾਹੀਂ ਆਸਾਨੀ ਨਾਲ ਦਾਖਲ ਹੋ ਜਾਂਦਾ ਹੈ। ਨੈਨੋ ਡੀਏਪੀ ਵਿੱਚ ਨਾਈਟ੍ਰੋਜਨ ਅਤੇ ਫਾਸਫੋਰਸ ਦੇ ਨੈਨੋ ਕਲੱਸਟਰ ਬਾਇਓ-ਪੋਲੀਮਰ ਅਤੇ ਹੋਰ ਸਹਾਇਕ ਪਦਾਰਥਾਂ ਨਾਲ ਕਾਰਜਸ਼ੀਲ ਹੁੰਦੇ ਹਨ। ਪੌਦਾ ਪ੍ਰਣਾਲੀ ਦੇ ਅੰਦਰ ਨੈਨੋ ਡੀਏਪੀ ਆਸਾਨੀ ਨਾਲ ਫੈਲ ਕੇ ਬਿਹਤਰ ਤਰੀਕੇ ਨਾਲ ਕੰਮ ਕਰਦਾ ਹੈ ਜਿਸ ਕਰਕੇ ਬੀਜ ਦਾ ਚੰਗਾ ਪੁਗਾਰ, ਵਧੇਰੇ ਕਲੋਰੋਫਿਲ, ਪ੍ਰਕਾਸ਼ ਸੰਸ਼ਲੇਸ਼ਣ ਕੁਸ਼ਲਤਾ, ਬਿਹਤਰ ਗੁਣਵੱਤਾ ਅਤੇ ਫਸਲ ਦੀ ਪੈਦਾਵਾਰ ਵਿੱਚ ਵਾਧਾ ਹੁੰਦਾ ਹੈ। ਇਸ ਤੋਂ ਇਲਾਵਾ, ਨੈਨੋ ਡੀਏਪੀ ਸਟੀਕ ਅਤੇ ਟਾਰਗੇਟ ਐਪਲੀਕੇਸ਼ਨ ਦੁਆਰਾ ਵਾਤਾਵਰਣ ਨੂੰ ਨੁਕਸਾਨ ਪਹੁੰਚਾਏ ਬਿਨਾਂ ਫਸਲ ਦੀ ਪੋਸ਼ਣ ਸੰਬੰਧੀ ਲੋੜਾਂ ਨੂੰ ਪੂਰਾ ਕਰਦਾ ਹੈ।

ਪ੍ਰਯੋਗ ਕਰਨ ਦਾ ਤਰੀਕਾ

ਨੈਨੋ ਡੀਏਪੀ (ਤਰਲ) @ 250- 500 ਮਿਲੀਲੀਟਰ ਪ੍ਰਤੀ ਏਕੜ ਪ੍ਰਤੀ ਸਪਰੇਅ ਕਰੋ। ਸਪਰੇਅ ਲਈ ਲੋੜੀਂਦੀ ਪਾਣੀ ਦੀ ਮਾਤਰਾ ਸਪਰੇਅਰ ਤੇ ਨਿਰਭਰ ਕਰਦੀ ਹੈ। ਆਮਤੌਰ ਦੇ ਇਸਤੇਮਾਲ ਕੀਤੇ ਜਾਂਦੇ ਸਪ੍ਰੇਅਰਰਾਂ ਅਨੁਸਾਰ ਹੇਠ ਲਿਖੀ ਮਾਤਰਾ ਦੀ ਵਰਤੋਂ ਕਰੋ:

  • ਪਿੱਠ ਤੇ ਟੰਗਣ ਵਾਲਾ ਸਪ੍ਰੇਅਰ: ਨੈਨੋ ਡੀਏਪੀ ਤਰਲ ਦੇ 2-3 ਢੱਕਣ (50-75 ਮਿਲੀ) ਪ੍ਰਤੀ 15-16 ਲੀਟਰ ਟੈਂਕ ਵਿਚ ਪਾਓ। 1 ਏਕੜ ਵਿਚ ਆਮ ਤੌਰ 'ਤੇ 8-10 ਟੈਂਕੀਆਂ ਲੱਗਦੀਆਂ ਹਨ।
  • ਬੂਮ/ਪਾਵਰ ਸਪ੍ਰੇਅਰ: 3-4 ਢੱਕਣ (75-100 ਮਿਲੀ) ਨੈਨੋ ਡੀਏਪੀ ਪ੍ਰਤੀ 20-25 ਲੀਟਰ ਟੈਂਕ; 1 ਏਕੜ ਵਿਚ ਆਮ ਤੌਰ 'ਤੇ 4-5 ਟੈਂਕੀਆਂ ਲੱਗਦੀਆਂ ਹਨ।
  • ਡਰੋਨ: 250 -500 ਮਿਲੀਲੀਟਰ ਨੈਨੋ ਡੀਏਪੀ ਤਰਲ ਪ੍ਰਤੀ ਟੈਂਕ; 1 ਏਕੜ ਵਿਚ ਆਮ ਤੌਰ 'ਤੇ 10-20 ਲੀਟਰ ਪਾਣੀ ਦੀ ਲੌੜ ਹੁੰਦੀ ਹੈ।
     

ਸੁਰੱਖਿਆ ਸਾਵਧਾਨੀਆਂ ਅਤੇ ਆਮ ਹਦਾਇਤਾਂ

ਨੈਨੋ ਡੀਏਪੀ ਜ਼ਹਿਰੀਲੀ ਨਹੀਂ ਹੈ, ਪ੍ਰਯੋਗ ਕਰਨ ਵਾਲੇ ਵਿਅਕਤੀ, ਬਨਸਪਤੀ ਅਤੇ ਜੀਵ-ਜੰਤੂਆਂ ਲਈ ਸੁਰੱਖਿਅਤ ਹੈ ਪਰ ਫਸਲ 'ਤੇ ਛਿੜਕਾਅ ਕਰਦੇ ਸਮੇਂ ਫੇਸ ਮਾਸਕ ਅਤੇ ਦਸਤਾਨੇ ਦੀ ਵਰਤੋਂ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਇਸ ਨੂੰ ਸੁੱਕੀ ਥਾਂ 'ਤੇ ਸਟੋਰ ਕਰੋ ਜਿਥੇ ਤਾਪਮਾਨ ਜ਼ਿਆਦਾ ਨਾ ਹੋਵੇ। ਬੱਚਿਆਂ ਅਤੇ ਪਾਲਤੂ ਜਾਨਵਰਾਂ ਦੀ ਪਹੁੰਚ ਤੋਂ ਦੂਰ ਰੱਖੋ।

ਆਮ ਹਦਾਇਤਾਂ

  • ਵਰਤੋਂ ਤੋਂ ਪਹਿਲਾਂ ਬੋਤਲ ਨੂੰ ਚੰਗੀ ਤਰ੍ਹਾਂ ਹਿਲਾਓ।
  • ਪੱਤਿਆਂ 'ਤੇ ਇਕਸਾਰ ਛਿੜਕਾਅ ਲਈ ਫਲੈਟ ਫੈਨ ਜਾਂ ਕੱਟ ਵਾਲੀ ਨੋਜ਼ਲ ਦੀ ਵਰਤੋਂ ਕਰੋ।
  • ਤ੍ਰੇਲ ਤੋਂ ਬਚਣ ਲਈ ਸਵੇਰ ਜਾਂ ਸ਼ਾਮ ਦੇ ਸਮੇਂ ਛਿੜਕਾਅ ਕਰੋ।
  • ਜੇਕਰ ਨੈਨੋ ਡੀਏਪੀ ਸਪਰੇਅ ਦੇ 12 ਘੰਟਿਆਂ ਦੇ ਅੰਦਰ ਬਾਰਿਸ਼ ਹੁੰਦੀ ਹੈ ਤਾਂ ਸਪਰੇਅ ਨੂੰ ਦੁਹਰਾਉਣ ਦੀ ਸਲਾਹ ਦਿੱਤੀ ਜਾਂਦੀ ਹੈ।
  • ਨੈਨੋ ਡੀਏਪੀ (ਤਰਲ) ਨੂੰ ਜ਼ਿਆਦਾਤਰ ਬਾਇਓ ਸਟੀਮੂਲੈਂਟਸ, ਹੋਰ ਖਾਦਾਂ ਜਿਵੇਂ ਕਿ ਨੈਨੋ ਯੂਰੀਆ, 100% ਪਾਣੀ ਵਿੱਚ ਘੁਲਣਸ਼ੀਲ ਖਾਦਾਂ ਅਤੇ ਖੇਤੀ ਰਸਾਇਣਾਂ ਨਾਲ ਆਸਾਨੀ ਨਾਲ ਮਿਲਾਇਆ ਜਾ ਸਕਦਾ ਹੈ; ਪਰ ਛਿੜਕਾਅ ਕਰਨ ਤੋਂ ਪਹਿਲਾਂ 'ਜਾਰ ਟੈਸਟ' ਦੀ ਸਲਾਹ ਦਿੱਤੀ ਜਾਂਦੀ ਹੈ।
  • ਬਿਹਤਰ ਨਤੀਜੇ ਲਈ ਨੈਨੋ ਡੀਏਪੀ ਨੂੰ ਇਸਦੇ ਨਿਰਮਾਣ ਦੀ ਮਿਤੀ ਤੋਂ 2 ਸਾਲਾਂ ਦੇ ਅੰਦਰ ਵਰਤਿਆ ਜਾਣਾ ਚਾਹੀਦਾ ਹੈ।

ਕੀਮਤ ਅਤੇ ਹੋਰ ਨਿਰਧਾਰਨ

dap fertilizer
ਬ੍ਰਾਂਡ:  ਇਫਕੋ
ਉਤਪਾਦ ਦੀ ਮਾਤਰਾ (ਪ੍ਰਤੀ ਬੋਤਲ):  500 ਮਿਲੀ
ਕੁੱਲ ਨਾਈਟ੍ਰੋਜਨ (ਪ੍ਰਤੀ ਬੋਤਲ): 8% N w/v
ਕੁੱਲ ਫਾਸਫੋਰਸ (ਪ੍ਰਤੀ ਬੋਤਲ): 16% P2O5 w/v
ਕੀਮਤ (ਪ੍ਰਤੀ ਬੋਤਲ):  600 ਰੁਪਏ
ਨਿਰਮਾਤਾ:  ਇਫਕੋ
ਮੂਲ ਦੇਸ਼: ਭਾਰਤ
ਵਿਕਰੇਤਾ:  ਇਫ਼ਕੋ ਈਬਾਜ਼ਾਰ ਲਿਮਿਟੇਡ

ਆਪਣੇ ਸਵਾਲ ਪੁੱਛੋ

Ask Your Query
IFFCO Business Enquiry