ਨੈਨੋ ਡੀਏਪੀ (ਤਰਲ) ਇੱਕ ਨਵੀਂ ਨੈਨੋ ਖਾਦ ਹੈ ਜੋ 2 ਮਾਰਚ 2023 ਨੂੰ ਐਫਸੀਓ (1985), ਭਾਰਤ ਸਰਕਾਰ ਦੇ ਅਧੀਨ ਨੋਟੀਫਾਈ ਕੀਤੀ ਗਈ ਹੈ। ਨੈਨੋ ਡੀਏਪੀ ਫਾਰਮੂਲੇਸ਼ਨ ਵਿੱਚ ਨਾਈਟ੍ਰੋਜਨ (8.0% N w/v) ਅਤੇ ਫਾਸਫੋਰਸ (16.0% P2O5 w/v) ਸ਼ਾਮਲ ਹਨ।
ਜੇਕਰ ਛਿੜਕਾਅ ਦੇ 12 ਘੰਟਿਆਂ ਦੇ ਅੰਦਰ ਬਾਰਸ਼ ਹੁੰਦੀ ਹੈ ਤਾਂ ਇਹ ਸਪਰੇਅ ਦੁਹਰਾਉਣ ਦੀ ਸਿਫਾਰਸ਼ ਕੀਤੀ ਜਾਂਦੀ ਹੈ
ਨਹੀਂ, ਨੈਨੋ ਡੀਏਪੀ (ਤਰਲ) ਦੀ ਸਿਫ਼ਾਰਸ਼ ਫ਼ਸਲ ਦੇ ਵਿਕਾਸ ਦੇ ਮਹਤੱਵਪੂਰਨ ਪੜਾਵਾਂ 'ਤੇ ਬੀਜ ਸੋਧ ਅਤੇ ਪੱਤਿਆਂ ਦੇ ਛਿੜਕਾਅ ਵਜੋਂ ਕੀਤੀ ਜਾਂਦੀ ਹੈ।
ਨੈਨੋ ਡੀਏਪੀ (ਤਰਲ) ਦੀ ਕੀਮਤ 600 ਰੁਪਏ ਪ੍ਰਤੀ ਬੋਤਲ (500 ਮਿ.ਲੀ.) ਹੈ; ਇਹ ਰਵਾਇਤੀ ਡੀਏਪੀ ਨਾਲੋਂ ਸਸਤਾ ਹੈ।
ਫਸਲਾਂ
|
ਨੈਨੋ ਡੀਏਪੀ ਬੀਜ / ਜੜ ਸੋਧ |
ਨੈਨੋ ਡੀਏਪੀ ਸਪਰੇਅ @ 2-4 ਮਿਲੀਲੀਟਰ / ਲੀਟਰ |
ਅਨਾਜ (ਕਣਕ, ਜੌਂ, ਮੱਕੀ, ਬਾਜਰਾ, ਝੋਨਾ ਆਦਿ। |
3-5 ਮਿ.ਲੀ./ਕਿਲੋ ਬੀਜ ਜਾਂ @ 3- 5 ਮਿ.ਲੀ./ਲੀਟਰ ਪਾਣੀ ਜੜ੍ਹ ਸੋਧ ਲਈ |
ਟਿਲਰਿੰਗ / ਜਾੜ ਪੈਣ ਸਮੇਂ (30-35 ਡੀਏਜੀ ਜਾਂ 20-25 ਡੀਏਟੀ) |
ਦਾਲਾਂ ( ਛੋਲੇ, ਅਰਹਰ, ਮਸਰ, ਮੂੰਗ, ਮਾਂਹ ਆਦਿ) |
3-5 ਮਿ.ਲੀ./ਕਿਲੋ ਬੀਜ |
ਟਾਹਣੀਆਂ ਨਿਕਲਣ ਸਮੇਂ (30-35 ਡੀਏਜੀ) |
ਤੇਲ ਬੀਜ (ਸਰ੍ਹੋਂ, ਮੂੰਗਫਲੀ, ਸੋਇਆਬੀਨ, ਸੂਰਜਮੁਖੀ ਆਦਿ) |
3-5 ਮਿ.ਲੀ./ਕਿਲੋ ਬੀਜ | ਟਾਹਣੀਆਂ ਨਿਕਲਣ ਸਮੇਂ (30-35 ਡੀਏਜੀ) |
ਸਬਜ਼ੀਆਂ (ਆਲੂ, ਪਿਆਜ਼, ਲਸਣ, ਮਟਰ, ਫਲੀਆਂ, ਗੋਭੀ ਆਦਿ। |
ਸਿੱਧਾ ਬੀਜ: 3-5 ਮਿਲੀਲੀਟਰ / ਕਿਲੋ ਬੀਜ; ਟਰਾਂਸਪਲਾਂਟ ਕੀਤੇ ਬੂਟਿਆਂ ਦੀਆਂ ਜੜ੍ਹਾਂ @ 3-5 ਮਿਲੀਲੀਟਰ/ਲੀਟਰ ਪਾਣੀ |
ਟਾਹਣੀਆਂ ਨਿਕਲਣ ਸਮੇਂ (30-35 ਡੀਏਜੀ) ਟ੍ਰਾਂਸਪਲਾਂਟ (20-25 ਡੀਏਟੀ) |
ਕਪਾਹ # |
3-5 ਮਿ.ਲੀ./ਕਿਲੋ ਬੀਜ | ਟਾਹਣੀਆਂ ਨਿਕਲਣ ਸਮੇਂ (30-35 ਡੀਏਜੀ) |
ਗੰਨਾ # |
3-5 ਮਿ.ਲੀ./ਲੀਟਰ ਪਾਣੀ | ਅਗੇਤੀ ਟਿਲਰਿੰਗ (ਲਾਉਣ ਤੋਂ 45-60 ਦਿਨ ਬਾਅਦ) |
ਡੀਏਜੀ- ਉਗਣ ਤੋਂ ਬਾਅਦ ਦਿਨ; ਡੀਏਟੀ - ਟ੍ਰਾਂਸਪਲਾਂਟ ਕਰਨ ਤੋਂ ਬਾਅਦ ਦਿਨ
500 ਮਿਲੀਲੀਟਰ
ਨੈਨੋ ਡੀਏਪੀ (ਤਰਲ) ਇਫ਼ਕੋ ਮੈਂਬਰ ਸਹਿਕਾਰੀ ਸਭਾਵਾਂ, (ਪੈਕਸ), ਪ੍ਰਧਾਨ ਮੰਤਰੀ ਕਿਸਾਨ ਸਮ੍ਰਿਧੀ ਕੇਂਦਰਾਂ, ਕਿਸਾਨ ਸੇਵਾ ਕੇਂਦਰਾਂ, ਇਫਕੋ ਬਾਜ਼ਾਰ ਕੇਂਦਰਾਂ ਅਤੇ ਰੀਟੇਲ ਆਊਟਲੇਟਾਂ 'ਤੇ ਉਪਲਬਧ ਹੈ। ਹੁਣ ਕਿਸਾਨ ਇਸ ਨੂੰ www.iffcobazar.in ਤੋਂ ਆਨਲਾਈਨ ਵੀ ਆਰਡਰ ਕਰ ਸਕਦੇ ਹਨ।